ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਕੇ ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਓਏ ਛੰਨਾ ਚੂਰੀ ਦਾ ਨਾ ਮੱਖਣ ਆਉਂਦਾ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਸਲਵਾਰਾਂ ਛੀਟ ਦੀਆਂ ਮੁਲਤਾਨੋ ਆਈਆਂ ਨੇ
ਵੇ ਮਾਂਵਾਂ ਅਪਣੀਆਂ ਜਿੰਨਾਂ ਰੀਜ਼ਾ ਲਾਈਆਂ ਨੇ
ਕਮੀਜਾਂ silk ਦੀਆਂ ਏ ਦਿੱਲੀ ਓ ਆਈਆਂ ਨੇ
ਸੱਸਾਂ ਬੇਗਨਾਣਿਆ ਜਿੰਨਾਂ ਗੱਲੋਂ ਲੁਹਾਈਆਂ ਨੇ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਉਹ ਸੁਣ ਲਈ ਗੱਲ ਕਿਸੇ ਤੇ ਭਾਬੋ ਮੇਰੀ ਨੇ
ਜਾਕੇ ਪੁੱਤਰ ਦੇ ਕੰਨ ਭਰੇ ਹਨੇਰੀ ਨੇ
ਸੁਣ ਕੇ ਵੱਟ ਬੜਾ ਡੋਲੇ ਨੂੰ ਚੜਿਆ ਓਏ
ਲਾਈ ਲਗ ਮਾਹੀਆ ਸਾਡੇ ਨਾਲ ਲੜੀਆਂ ਉਹ
ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ