ਤੇਰੀਆਂ ਜ਼ੁਲਫ਼ਾਂ ਵਿਚੋਂ ਲੰਘ ਜਾਊਂਗਾ ਹਵਾ ਬਣਕੇ
ਤੇਰੇ ਵਿਚ ਘੁਲ ਜਾਊਂਗਾ ਇਸ਼ਕੇ ਦਾ ਸਾਹ ਬਣਕੇ
ਸੁਰਖ ਜਿਹੇ ਬੁੱਲਾਂ ਵਿਚੋਂ ਮੇਹਕੁੰਗਾ ਫੁੱਲਾਂ ਵਿਚੋਂ
ਇਕੋ ਟਾਹਣੀ ਤੇ ਦੋਵੇ ਫੇਰ ਖਿੜਾਂਗੇ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਭਾਵੇਂ ਧੁੰਦਲਾ ਹੀ ਪਰ ਚੇਹਰਾ ਯਾਦ ਰੱਖੀਂ
ਮੈਨੂੰ ਭੁੱਲ ਜਾਈ ਇਸ਼ਕ ਪਰ ਮੇਰਾ ਯਾਦ ਰੱਖੀ
ਭਾਵੇਂ ਧੁੰਦਲਾ ਹੀ ਪਰ ਚੇਹਰਾ ਯਾਦ ਰੱਖੀਂ
ਮੈਨੂੰ ਭੁੱਲ ਜਾਈ ਇਸ਼ਕ ਪਰ ਮੇਰਾ ਯਾਦ ਰੱਖੀ
ਤੇਰੇ ਨਾਲੋਂ ਟੁਟਿਆ ਜੋ ਘੁੰਮਦਾ ਜ਼ਮਾਨਿਆਂ ਚ
ਲੱਭਦਾ ਤੈਨੂੰ ਭੀੜਾਂ ਤੇ ਵਿਰਾਨੀਆ ਚ
ਜਿੰਦਗੀ ਨੂੰ ਗਾਉਂਦਾ ਜਿਹੜਾ ਗਮਾਂ ਦਿਆਂ ਤਾਰਾਨੀਆ ਚ
ਆਉਂਦਾ ਜਿਹਦਾ ਨਾਮ ਹੁਣ ਚੋਟੀ ਦੇ ਦੀਵਾਨਿਆਂ ਚ
ਤੇਰੇ ਨਾਲ ਅੱਧੀ ਲੰਘ ਜਾਣੀ ਏ ਮੈਖ਼ਾਨੇਆ ਚ
ਡਰ ਨਾ ਤੇਰਾਂ ਨਾ ਨਾਮ ਲਾਵਾਂਗੇ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਰਾਤਾਂ ਦਿਆਂ ਹਨੇਰਿਆਂ ਚ ਚੁੱਪ ਬਣ ਕੇ
ਖਿੜੂੰਗਾ ਮੈ ਤੇਰੇ ਵੇਹੜੇ ਧੁੱਪ ਬਣਕੇ
ਰਾਤਾਂ ਦਿਆਂ ਹਨੇਰਿਆਂ ਚ ਚੁੱਪ ਬਣ ਕੇ
ਖਿੜੂੰਗਾ ਮੈ ਤੇਰੇ ਵੇਹੜੇ ਧੁੱਪ ਬਣਕੇ
ਕੱਲੇ ਪਨ ਵਿਚ ਜਦੋ ਡੁੱਬੂ ਤੇਰਾ ਦਿਲ
ਤੈਨੂੰ ਟਕਰੂਂਗਾ ਵਸਲਾ ਦੀ ਰੁੱਤ ਬਣਕੇ
ਕਦੇ ਕੋਈ ਸਵਾਲ ਬਣ ਕਦੇ ਕੋਈ ਖਿਆਲ ਬਣ
ਵਫਾ ਦੀ ਮਹਿਕ ਤੇਰੇ ਕੋਲ ਰਹੂਗੀ
ਦੁਨੀਆਦਾਰੀ ਦੇ ਕਿਥੇ ਪੱਲੇ ਪਾਊਗੀ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ